Yaari status in Punjabi are short messages or quotes written in Punjabi language, expressing emotions, feelings and sentiments towards friends. They are shared on social media or messaging apps, and celebrate the bond of friendship, express gratitude, loyalty and affection towards friends.
Yaari status in Punjabi use poetic verses, idioms and colloquial language, which convey warmth and familiarity, reflecting the hospitable Punjabi culture.
- ਯਾਰ Punjabi Status Shayari
- Friend Shayari In Punjabi
- Dosti Shayari In Punjabi
- Fake Friends Quotes Punjabi
Yaari Status Punjabi
ਮੇਰੇ ਯਾਰ ਖੜ ਜਾਣ ਜਿਥੇ ਉਥੇ ਹੋਰ ਕੋਈ ਖੜਦਾ ਨਹੀਂ ਇਹਨਾਂ ਯਾਰਾਂ ਨਾਲ ਹੀ ਜ਼ਿੰਦਗੀ ਇਸ ਯਾਰੀ ਬਿਨਾਂ ਸਰਦਾ ਨਹੀਂ।।
ਯਾਰੀ ਲਾਈ ਪੱਕੀ ਨਾਲ ਕੁੱਝ ਯਾਰਾਂ ਦੇ ਇਹਨਾਂ ਖਾਸ ਯਾਰਾਂ ਨਾਲ ਹੀ ਬਹਾਰਾਂ ਨੇ ਮੁਸੀਬਤ ਪੈਣ ਤੇ ਇਹ ਭੱਜੇ ਆਉਂਦੇ ਜਿਵੇਂ ਲੜਾਈ ਵਿੱਚ ਸਾਥ ਦਿੰਦਿਆਂ ਤਲਵਾਰਾਂ ਨੇ।।
ਹਜ਼ਾਰਾਂ ਯਾਰ ਆਉਂਦੇ ਤੇ ਜਾਂਦੇ ਨੇ ਪਰ ਬਚਪਨ ਵਾਲੇ ਯਾਰ ਨਹੀਂ ਭੁੱਲਦੇ ਬੇਮਤਲਬ ਦੀ ਪਾਕ ਯਾਰੀ ਲਾਉਣ ਵਾਲੇ ਓਹ ਭਰਾਵਾਂ ਵਰਗੇ ਯਾਰ ਨਹੀਂ ਭੁੱਲਦੇ।।
ਜੇਕਰ ਤੂੰ ਸਾਡੇ ਨਾਲ ਯਾਰੀ ਨਾਂ ਲਾਉਂਦਾ ਤਾਂ ਕਦੇ ਯਕੀਨ ਨਾ ਹੁੰਦਾ ਕਿ ਅਣਜਾਣ ਲੋਕ ਆਪਣਿਆਂ ਤੋਂ ਜਿਆਦਾ ਪਿਆਰੇ ਹੋ ਸਕਦੇ ਨੇ।।
Yaari Status In Punjabi Font ਜਿਆਦਾ ਦੀ ਲੋੜ ਨਹੀਂ ਹੁੰਦੀ ਇੱਕ ਯਾਰ ਹੀ ਬਹੁਤ ਹੁੰਦਾ ਏ ਜੇਕਰ ਪੱਕੀ ਹੋਵੇ ਦੋਨਾਂ ਵਿੱਚ ਤਾਂ ਕਿਸੇ ਗੱਲ ਦਾ ਨਾਂ ਖੌਫ ਹੁੰਦਾ ਏ।।
ਯਾਰੀ ਸਾਡੀ ਬੜੀ ਪੁਰਾਣੀ ਏ ਸਾਡੇ ਦੋਨਾਂ ਦੀ ਲੰਬੀ ਕਹਾਣੀ ਏ ਬਚਪਨ ਵਿੱਚ ਪੜ੍ਹੇ ਇੱਕਠੇ ਤੇ ਇੱਕਠੇ ਰਹਿੰਦੇ ਰਹਿੰਦੇ ਆ ਗਈ ਜਵਾਨੀ ਏ।।
ਪਿਆਰ ਵਿੱਚ ਚਾਹੇ ਕੁੱਝ ਨਹੀਂ ਮਿਲਦਾ ਖਾਸ ਪਰ ਦੋਸਤੀ ਵਿੱਚ ਇੱਕ ਸੁਕੂਨ ਮਿਲ ਜਾਂਦਾ ਏ।।
Yaari Shayari Punjabi
ਕੋਈ ਤੀਜਾ ਆ ਕੇ ਯਾਰੀ ਵਿੱਚ ਫ਼ਿੱਕ ਕਦੇ ਨਹੀਂ ਪਾ ਸਕਦਾ ਜੇਕਰ ਯਾਰੀ ਸੱਚੀ ਹੋਵੇ ਤਾਂ ਕਿਸੇ ਗੈਰ ਤੇ ਯਕੀਨ ਨਹੀਂ ਆ ਸਕਦਾ।।
ਯਾਰੀ ਲਾ ਕੇ ਤੇਰੇ ਨਾਲ ਜਿਵੇਂ ਅਸੀ ਰੱਬ ਨੂੰ ਹੀ ਪਾ ਲਿਆ ਤੈਨੂੰ ਐਨਾ ਯਾਦ ਕੀਤਾ ਕਿ ਆਪਣੇ ਆਪ ਨੂੰ ਭੁਲਾ ਲਿਆ।।
ਐਸੀ ਯਾਰੀ ਤੇਰੇ ਨਾਲ ਸਾਡੀ ਐ ਤੂੰ ਮੰਜ਼ਿਲ ਤੇ ਮੈਂ ਰਾਹ ਜਿਵੇਂ ਯਾਰ ਪੁੱਛਦੇ ਐਨੀ ਸੋਹਣੀ ਕੁੜੀ ਬਣਾ ਲਈ ਆਪਣੀ ਜਾਨ ਕਿਵੇਂ।।
Yaari Punjabi Shayari Lyrics ਮੇਰੇ ਯਾਰ ਮੇਰੀ ਖੁਸ਼ੀ ਵਿੱਚ ਮੁਸਕੁਰਾਉਂਦੇ ਨੇ ਮੈਂ ਹੋਵਾਂ ਉਦਾਸ ਤਾਂ ਓਹ ਹੱਸਣਾ ਭੁੱਲ ਜਾਂਦੇ ਨੇ।।
ਲੋਕੀ ਕਹਿੰਦੇ ਨੇ ਜ਼ਮੀਨ ਤੇ ਖ਼ੁਦਾ ਨਹੀਂ ਮਿਲਦਾ ਸ਼ਾਇਦ ਓਹਨਾਂ ਨੂੰ ਤੇਰੇ ਜੇਹਾ ਸੱਚਾ ਯਾਰ ਨਹੀਂ ਮਿਲਦਾ।।
ਮੱਚਦੇ ਨੇ ਲੋਕ ਵੇਖ ਇਕੱਠਿਆਂ ਦੀ ਜੋੜੀ ਰੱਬ ਤੇਰੇ ਅੱਗੇ ਅਰਦਾਸ ਇਹ ਜੋੜੀ ਕਦੇ ਨਾਂ ਤੋੜੀਂ।।
Yaari Quotes In Punjabi
ਯਾਰੀ ਵਿੱਚ ਫਿੱਕ ਪਾਉਣ ਵਾਲੇ ਜ਼ਿੰਦਗੀ ਵਿੱਚ ਬਹੁਤ ਆਉਂਦੇ ਨੇ ਪਰ ਯਾਰਾਂ ਤੇ ਯਕੀਨ ਐਨਾ ਰੱਖਿਆ ਕਿ ਓਹ ਵੱਖ ਨਾ ਕਰ ਪਾਉਂਦੇ ਨੇ।।
ਜਿੱਥੇ ਕਹਿ ਦੇਣ ਯਾਰ ਉੱਥੇ ਤੁਰ ਜਾਂਦੇ ਹਾਂ ਅਸੀ ਯਾਰ ਬਿਨਾ ਨਫਾ ਨੁਕਸਾਨ ਦੇਖੇ ਨਿਭਾਉਂਦੇ ਹਾਂ।।
Yaari Quotes In Punjabi Font ਲਾ ਕੇ ਵੇਖ ਯਾਰੀ ਸਾਡੇ ਨਾਲ ਸੋਹਣੀਏ ਐਸੀ ਯਾਰੀ ਨਾ ਤੂੰ ਕਦੇ ਦੇਖੀ ਹੋਣੀ ਏ ਕਰਾਂਗੇ ਪਿਆਰ ਤੈਨੂੰ ਜਾਨ ਤੋਂ ਵੀ ਵੱਧ ਆਪਣਾ ਬਣਾ ਕੇ ਤੈਨੂੰ ਦਿਲ ਵਿਚ ਰੱਖਾਂਗੇ।।
ਵੇਖ ਵੇਖ ਸਾਨੂੰ ਓਹ ਬਿਨਾਂ ਗੱਲ ਤੋਂ ਰਹਿੰਦੇ ਮੱਚਦੇ ਯਾਰ ਇਹੋ ਜਿਹੇ ਲੋਕਾਂ ਤੋਂ ਦੂਰੀ ਬਣਾ ਕੇ ਰੱਖਦੇ।।
Yaari Punjabi Quotes ਕਿਸੇ ਦੀਆਂ ਗੱਲਾਂ ਵਿੱਚ ਆ ਕੇ ਯਾਰੀ ਤੋੜ ਨਾਂ ਜਾਵੀਂ ਲੋਕ ਕਰਨਾ ਚਾਹੁੰਦੇ ਵਖ ਤੂੰ ਸਾਨੂੰ ਨਾਂ ਭੁਲਾਵੀਂ।।
ਨਾਂ ਤੂੰ ਦੂਰ ਜਾਵੀਂ ਨਾ ਅਸੀ ਦੂਰ ਜਾਵਾਂਗੇ ਆਪਣੇ ਆਪਣੇ ਹਿੱਸੇ ਦੀ ਯਾਰੀ ਦੋਵੇਂ ਨਿਭਾਵਾਂਗੇ।।
ਅੱਗ Punjabi Status 2 Line Yaari
ਅੱਤ ਜਹੇ ਸਾਰੇ ਜਿਹਨਾਂ ਨਾਲ ਲਾਈ ਯਾਰੀ ਯਾਰਾਂ ਦੀ ਯਾਰੀ ਸਾਨੂੰ ਜਾਨ ਤੋਂ ਪਿਆਰੀ।।
ਹਰ ਨਵੀਂ ਚੀਜ਼ ਚੰਗੀ ਹੁੰਦੀ ਏ ਪਰ ਯਾਰ ਤੇ ਯਾਰੀ ਪੁਰਾਣੀ ਹੀ ਚੰਗੀ ਹੁੰਦੀ ਏ।।
ਜਿੱਥੇ ਜਾਂਦੇ ਨੇ ਆਪਣੀ look ਨਾਲ ਅੱਗ ਲਾਉਂਦੇ ਨੇ ਯਾਰ ਸਾਡੇ ਸਾਰੇ ਤਬਾਹੀ ਕਹਾਉਂਦੇ ਨੇ।।
ਦੋਗਲੇ ਬੰਦੇ ਗਰੁੱਪ ਵਿੱਚੋਂ ਰੱਖੇ ਹੋਏ ਬਾਹਰ ਨੇ ਥੋੜੇ ਨੇ ਪਰ, ਅੱਤ ਸਾਰੇ ਯਾਰ ਨੇ।।
Best Yaari Status In Punjabi ਦੇਖ ਕੇ ਨਾਰਾਂ ਵੀ ਦਿਲ ਹਾਰਦੀਆਂ ਨੇ ਸਾਡੀ ਯਾਰੀ ਤੋਂ ਇਹ ਵੀ ਜਾਨ ਵਰਦੀਆਂ ਨੇ।।
ਜਦੋਂ ਵੀ ਮਿਲਦੇ ਨੇ ਦਿਲ ਤੋਂ ਮਿਲਦੇ ਨੇ ਕਮੀਣੇ ਜਹੇ ਯਾਰ ਮੁਸ਼ਕਿਲ ਨਾਲ ਮਿਲਦੇ ਨੇ।।
ਜਾਨ ਕਹਿਣ ਵਾਲੀ Girlfriend ਹੋਵੇ ਜਾ ਨਾਂ ਹੋਵੇ ਪਰ ਭਰਾ ਕਹਿਣ ਵਾਲੇ ਯਾਰ ਜਰੂਰ ਹੋਣੇ ਚਾਹੀਦੇ ਨੇ।।
ਕੁੱਝ ਲੋਕਾਂ ਨੂੰ ਸਿਰਫ ਹੱਥ ਮਿਲਾ ਕੇ ਬੁਲਾਉਂਦੇ ਹਾਂ ਯਾਰ ਮਿਲਦੇ ਨੇ ਤਾਂ ਜੱਫੀ ਪਾ ਕੇ ਸੀਨੇ ਲਾਉਂਦੇ ਹਾ।।
Yaari Status In Punjabi
ਤੂੰ ਯਾਰ ਬਣ ਕੇ ਇੰਝ ਆਇਆ ਜ਼ਿੰਦਗੀ ਵਿੱਚ ਕੀ ਅਸੀਂ ਇਸ ਜ਼ਮਾਨੇ ਨੂੰ ਭੁੱਲ ਗਏ ਤੈਨੂੰ ਯਾਦ ਆਵੇ ਜਾ ਨਾ ਆਵੇ ਮੇਰੀ ਪਰ ਅਸੀ ਤਾਂ ਤੈਨੂੰ ਭੁਲਾਣਾ ਹੀ ਭੁੱਲ ਗਏ।।
ਯਾਰ ਅਤੇ ਹਥਿਆਰ ਜਿਹੜੇ ਸਾਡੀ ਜਾਨ ਦੀ ਰਾਖੀ ਕਰਦੇ ਨੇ ਲੋੜ ਪੈਣ ਤੇ ਕੰਮ ਆਉਂਦੇ ਹਥਿਆਰ ਹਿੱਕ ਤਾਣ ਕੇ ਯਾਰ ਨਾਲ ਖੜਦੇ ਨੇ।।
Yaari Status In Punjabi Language ਸੱਚੇ ਯਾਰ ਨੂੰ ਸੁੱਖ ਦੁੱਖ ਦੀ ਪਹਿਚਾਣ ਹੁੰਦੀ ਏ ਇਹ ਲਈ ਹੀ ਇਹ ਯਾਰੀ ਦੁਨੀਆਂ ਵਿੱਚ ਮਹਾਨ ਹੁੰਦੀ ਏ।।
ਸਾਡੀ ਯਾਰੀ ਤੇਰੇ ਨਾਲ ਹੀ ਪੂਰੀ ਏ ਜਿਵੇਂ ਰਸਤੇ ਬਿਨਾਂ ਮੰਜ਼ਿਲ ਆਧੂਰੀ ਏ ਕਦੇ ਨਾਂ ਪਵੇ ਜੁਦਾਈ ਸਾਡੀ ਯਾਰੀ ਵਿੱਚ ਨਾ ਜਰ ਹੋਣੀ ਸਾਡੇ ਤੋਂ ਇਹ ਦੂਰੀ ਏ।।
ਕੋਈ ਰੁੱਸੇ ਤਾਂ ਉਸਨੂੰ ਮਣਾ ਲਿਆ ਕਰੋ ਕੋਈ ਟੁੱਟੇ ਤਾਂ ਉਸਨੂੰ ਸੰਭਾਲ ਲਿਆ ਕਰੋ ਕੁੱਝ ਯਾਰ ਬੜੇ ਖਾਸ ਹੁੰਦੇ ਨੇ ਯਾਰੀ ਵਿੱਚ ਕਦੇ ਮੁਲਾਕਾਤ ਵੀ ਕਰ ਲਿਆ ਕਰੋ।।
Yaari Shayari In Punjabi
ਜ਼ਿੰਦਗੀ ਵਿੱਚ ਆਪਣੇ ਬਣ ਕੇ ਬਹੁਤ ਲੋਕ ਯਾਰੀ ਲਾਉਂਦੇ ਨੇ ਪਰ ਕੁੱਝ ਖਾਸ ਹੀ ਹੁੰਦੇ ਨੇ ਜਿਹੜੇ ਯਾਰੀ ਨੂੰ ਨਿਭਾਉਂਦੇ ਨੇ।।
ਭਾਵੇਂ ਜੱਗ ਸਾਰਾ ਵੈਰੀ ਬਣ ਜਾਵੇ ਪਰ ਯਾਰਾਂ ਦੀ ਯਾਰੀ ਕਦੇ ਨਾ ਟੁੱਟੇ ਐਸੀ ਮਿਹਰ ਕਰੀਂ ਮੇਰੇ ਮਾਲਕਾ ਯਾਰਾਂ ਦੇ ਨਾਲ ਸਾਥ ਕਦੇ ਨਾ ਛੁੱਟੇ।। yaara di yaari shayari punjabi
ਦਿਲ ਸਾਫ਼ ਯਾਰਾਂ ਦਾ ਤੇ ਚੰਗੇ ਸਾਰੇ ਯਾਰ ਰੱਖੇ ਨੇ ਮਾੜੇਆਂ ਦੇ ਲਗਦਾ ਨਾਂ ਨੇੜੇ ਜ਼ਿੰਦਗੀ ਚੋਂ ਸਾਰੇ ਬਾਹਰ ਰੱਖੇ ਨੇ।।
ਯਾਰੀ ਲਾਈ ਅਸੀ ਅੱਤ ਜਹੇ ਯਾਰਾਂ ਨਾਲ ਜਦੋਂ ਯਾਰ ਹੀ ਸਾਡੀ ਢਾਲ ਬਣ ਖੜ ਜਾਂਦੇ ਨੇ ਫਿਰ ਕਿ ਕਰਨਾ ਇਹਨਾਂ ਤਲਵਾਰਾਂ ਨਾਲ।।
yaari shayari punjabi 2 line ਖੁਸ਼ ਰਹਿਣ ਮੇਰੇ ਯਾਰ ਦੁਆ ਕਰਦੇ ਹਾਂ ਇਹਨਾਂ ਵਰਗਾ ਨਹੀਂ ਹੋਰ ਮਿਲਣਾ ਕੋਈ ਯਾਰਾਂ ਦੀ ਫ਼ਿਕਰ ਅਸੀ ਤਾਂ ਕਰਦੇ ਹਾਂ।।
ਰਿਸ਼ਤੇ ਤੋ ਵੱਡੀ ਕੋਈ ਚਾਹਤ ਨਹੀਂ ਹੁੰਦੀ ਯਾਰੀ ਤੋਂ ਵੱਡੀ ਕੋਈ ਇਬਾਦਤ ਨਹੀਂ ਹੁੰਦੀ।।
ਪੰਜਾਬੀ ਸਟੇਟਸ ਅੱਤ ਯਾਰੀ
ਯਾਰੀ ਲਾ ਕੇ ਯਾਰ ਨਹੀਂ ਭੁਲਾਈ ਦੇ ਪਿੱਠ ਪਿੱਛੇ ਯਾਰਾਂ ਦੇ ਖੰਜਰ ਨਹੀਂ ਚਲਾਈ ਦੇ ਜਿਸ ਨਾਲ ਬਹਿ ਕੇ ਖਾ ਲਈਏ ਇੱਕ ਵਾਰ ਫੇਰ ਉਸ ਨਾਲ ਯਾਰਾ ਧੋਖੇ ਨਹੀਂ ਕਮਾਈ ਦੇ।।
Pakki yaari shayari in punjabi ਸਾਨੂੰ ਫਰਕ ਨਹੀਂ ਪੈਂਦਾ ਓਹਨਾਂ ਤੋ ਜਿਹੜੇ ਵੇਖ ਕੇ ਸੜਦੇ ਨੇ ਸਾਡੇ ਯਾਰ ਸਲਾਮਤ ਰਹਿਣ ਹਮੇਸ਼ਾਂ ਜਿਹੜੇ ਔਖੇ ਵੇਲੇ ਨਾਲ ਖੜਦੇ ਨੇ।।
ਡੱਬ ਵਿੱਚ ਤੁੰਨ ਕੇ ਹਥਿਆਰ ਰੱਖੇ ਨੇ ਅੱਤ ਜਹੇ ਸਾਰੇ ਹੀ ਅਸੀ ਯਾਰ ਰੱਖੇ ਨੇ ਦੋਗਲੇ ਜਹੇ ਬੰਦਿਆਂ ਨਾਲ ਘਟ ਬਣਦੀ ਇਸ ਲਈ ਬਾਕੀ ਜ਼ਿੰਦਗੀ ਚੋਂ ਬਾਹਰ ਰੱਖੇ ਨੇ।।
tutti yaari shayari in punjabi ਡਰ ਨਹੀਂ ਕਿਸੇ ਲੱਲੀ ਛੱਲੀ ਦਾ ਯਾਰੀ ਲਾਈ ਅੱਤ ਜਹੇ ਯਾਰਾਂ ਨਾਲ ਖੜਦੇ ਨੇ ਨਾਲ ਜਿੱਥੇ ਲੋੜ ਪਵੇ ਦਿਲ ਲੁੱਟ ਲੈਂਦੇ ਪਿਆਰਾਂ ਨਾਲ।।
ਯਾਰੀ punjabi status
ਯਾਰੀ ਲਈ ਮਰ ਵੀ ਸਕਦੇ ਹਾਂ ਯਾਰੀ ਲਾਈ ਮਾਰ ਵੀ ਸਕਦੇ ਹਾਂ ਯਾਰ ਤੇ ਕੋਈ ਆਵੇ ਮੁਸੀਬਤ ਤਾਂ ਡੱਬ ਵਿੱਚ ਹਥਿਆਰ ਵੀ ਰਖਦੇ ਹਾਂ।।
ਹਿੱਕ ਨਾਲ ਲਾ ਕੇ ਰੱਖੇ ਹੋਏ ਯਾਰ ਨੇ ਕੋਈ ਮਾੜੀ ਮੋਟੀ ਇਹ ਯਾਰੀ ਨਹੀਂ ਯਾਰਾਂ ਲਈ ਮਰ ਵੀ ਸਕਦੇ ਹਾਂ ਕੋਈ ਹੋਰ ਚੀਜ਼ ਸਾਨੂੰ ਪਿਆਰੀ ਨਹੀਂ।।
ਸਾਡੀ ਯਾਰੀ ਵਿੱਚ ਕੋਈ ਫਿੱਕ ਨਹੀਂ ਪਾ ਸਕਦਾ ਸਾਨੂੰ ਭਰੋਸਾ ਰੱਬ ਤੋ ਵੱਧ ਯਾਰਾਂ ਤੇ ਕੋਈ ਸਾਡੇ ਵਿੱਚ ਨਹੀਂ ਆ ਸਕਦਾ।।
Attitude Yaari Status In Punjabi ਨਾ ਕੋਈ ਰੱਖੀ ਗਰਲਫ੍ਰੈਂਡ ਨਾ ਹੀ ਦਿਲ ਕਿਸੇ ਕੁੜੀ ਨਾਲ ਲਾਇਆ ਬਸ ਰੱਖੇ ਹੋਏ ਚਾਰ ਪੰਜ ਯਾਰ ਯਾਰੀ ਤੋਂ ਵੱਧ ਕੇ ਕੁੱਝ ਨਹੀਂ ਚਾਹਿਆ।।
ਆਪਣੀ ਜ਼ਿੰਦਗੀ ਦੇ ਅਲੱਗ ਅਸੂਲ ਨੇ ਯਾਰੀ ਵਿੱਚ ਸਾਨੂੰ ਕਦੇ ਵੀ ਕਬੂਲ ਨੇ।।
ਯਾਰ ਹੋਵੇ ਸਾਮ੍ਹਣੇ ਤਾਂ ਹਾਰ ਜਾਵਾਂਗੇ ਕੋਈ ਬੇਗਾਨਾ ਹੋਇਆ ਤਾਂ ਮਾਰ ਆਵਾਂਗੇ।।
ਘੈਟ ਪੰਜਾਬੀ ਸਟੇਟਸ yaari
ਘੈਂਟ ਜਹੇ ਯਾਰ ਰੱਖੇ ਸਾਨੂੰ ਸ਼ੌਂਕ ਨਹੀਂ ਨਾਰਾਂ ਦਾ ਮੈਂ ਵਕ਼ਤ ਲੰਘਾਵਾਂ ਯਾਰਾਂ ਨਾਲ ਇੱਕ ਸ਼ੌਂਕ ਏ ਹਥਿਆਰਾਂ ਦਾ।।
ਕਿਸ ਨੂੰ ਕਹਿੰਦੇ ਨੇ ਯਾਰੀ ਇਹ ਮੇਰੇ ਯਾਰ ਨੇ ਸਿਖਾਇਆ ਕੋਈ ਵੀ ਔਖਾ ਵਕ਼ਤ ਹੋਵੇ ਉਸਨੇ ਸਾਥ ਨਿਭਾਇਆ। yaari punjabi status
ਯਾਰੀ ਤਾਂ ਓਹ ਏ ਜਿਹੜੀ ਬਾਰਿਸ਼ ਵਿੱਚ ਵੀ ਅੱਖਾਂ ਦੇ ਹੰਝੂ ਪਹਿਚਾਣ ਲਏ।।
ਸੱਚੇ ਯਾਰ ਕਦੇ ਸਾਨੂੰ ਡਿੱਗਣ ਨਹੀਂ ਦੇਂਦੇ ਨਾ ਕਿਸੇ ਦੀਆਂ ਨਜ਼ਰਾਂ ਵਿੱਚ ਨਾ ਕਿਸੇ ਦੇ ਕਦਮਾਂ ਵਿੱਚ।।
yaari status in punjabi attitude ਜਦੋਂ ਮੋਹੱਬਤ ਛੱਡ ਜਾਵੇ ਤਾਂ ਯਾਰ ਹੀ ਸੰਭਾਲਦੇ ਨੇ ਇਸ ਲਈ ਕਦੇ ਕੁੜੀਆਂ ਪਿੱਛੇ ਯਾਰ ਨਾ ਛੱਡੋ।।
ਪਿਆਰ ਤੇ ਜਾਇਦਾਦ ਵੀ ਉਸ ਤੋਂ ਕੁਰਬਾਨ ਏ ਓਹ ਮੇਰੀ ਸਿਰਫ ਦੋਸਤ ਨਹੀਂ ਮੇਰੀ ਜਿੰਦ ਜਾਨ ਏ।।