50+ ਬਾਪੂ punjabi status | Bapu Shayari In Punjabi | Best Father Quotes In Punjabi (2024)

Friends, we are sharing ਬਾਪੂ Punjabi Status with you in this post, in which bapu shayari in punjabi, baapu status in punjabi, father quotes in punjabi, papa par punjabi shayari, father punjabi status and father shayari in punjabi will be shared with you.

ਹਰ ਇਕ ਵਿਅਕਤੀ ਦਾ ਪਹਿਲਾ ਹੀਰੋ ਉਸਦਾ ਬਾਪੂ ਹੀ ਹੁੰਦਾ ਹੈ ਜਿਹੜਾ ਆਪਣੇ ਬੱਚੇ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਅਤੇ ਉਸ ਨੂੰ ਪਾਲ ਪੋਸ ਕੇ ਵੱਡਾ ਕਰਦਾ ਹੈ। ਜਦੋਂ ਤੱਕ ਸਿਰ ਤੇ ਬਾਪ ਦਾ ਸਾਇਆ ਹੁੰਦਾ ਹੈ ਉਦੋਂ ਤੱਕ ਸਾਨੂੰ ਕਿਸੇ ਚੀਜ਼ ਦੀ ਫ਼ਿਕਰ ਨਹੀਂ ਹੁੰਦੀ। ਇਸ ਲਈ ਅੱਜ ਅਸੀਂ ਬਾਪੂ ਲਈ ਇਹ ਪੰਜਾਬੀ ਸਟੇਟਸ ਬਾਪੂ ਤੁਹਾਡੇ ਨਾਲ ਸਾਂਝਾਂ ਕਰ ਰਹੇ ਹਾਂ। ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ Father Quotes In Punjabi ਪਸੰਦ ਆਉਣਗੇ।

ਬਾਪੂ Punjabi Status

ਬਾਪੂ punjabi status photo

ਮੇਰੀ ਹਰ ਇੱਕ ਗੱਲ ਨੂੰ ਪੂਰਾ ਕਰਦਾ ਰਿਹਾ

ਮੈਨੂੰ ਰੱਖਿਆ ਹਮੇਸ਼ਾ ਠੰਡੀ ਛਾਂ ਹੇਠ

ਬਾਪੂ ਮੇਰਾ ਚਾਹੇ ਧੁੱਪਾਂ ਵਿੱਚ ਸੜਦਾ ਰਿਹਾ।।

ਪਿਓ ਨਾਲ ਖੜ੍ਹਾ ਹੋਵੇ ਤਾਂ

ਕਿਸੇ ਦਾ ਡਰ ਨਹੀਂ ਹੁੰਦਾ

ਹੋਵੇ ਨਾ ਬਾਪ ਦਾ ਸਾਇਆ ਸਿਰ ਤੇ

ਤਾਂ ਕਿਸੇ ਦੇ ਨਾਲ ਲੜ ਨਹੀਂ ਹੁੰਦਾ।।

ਰੱਬਾ ਪੈਰਾਂ ਤੇ ਖੜਾ ਕਰ ਦੇ

ਮੈਂ ਵੱਡੀ ਕੋਠੀ ਪਾਉਣੀ ਏ

ਬਾਪੂ ਆਪਣੇ ਨੂੰ ਘਰੇ ਬੈਠਾ ਕੇ

ਪੂਰੀ ਐਸ਼ ਕਰਾਉਣੀ ਏ।। 

bapu shayari in punjabi

ਬਾਪੂ ਨਾਲ ਹੋਵੇ ਤਾਂ ਲੱਗਦਾ ਏ

ਭਰਾ ਭਰਾ ਇਹ ਸੰਸਾਰ

ਬੇਬੇ ਬਾਪੂ ਤੋਂ ਜਿਆਦਾ ਹੋਰ

ਕੋਈ ਨਹੀਂ ਕਰ ਸਕਦਾ ਪਿਆਰ।।

ਮਾਂ ਬਾਪ ਬਿਨਾਂ ਕੋਈ ਸਮਝ ਨਹੀਂ ਪਾਉਂਦਾ

ਆਪ ਭੁੱਖੇ ਰਹਿ ਕੇ ਤੁਹਾਨੂੰ ਕੋਈ ਹੋਰ ਨਹੀਂ ਖਵਾਉਂਦਾ

ਜਦੋਂ ਤੜਫਦੇ ਹੋਵੋਂ ਤੁਸੀ ਮੁਸੀਬਤ ਵਿੱਚ ਤਾਂ

ਮਾ ਬਾਪ ਤੋਂ ਬਿਨਾਂ ਕੋਈ ਪੁੱਛਣ ਵੀ ਨਹੀਂ ਆਉਂਦਾ।।

ਰੀਝ ਮੇਰੀ ਇੱਕ ਕਿ ਬਾਪੂ ਆਪਣੇ ਨੂੰ ਪੂਰੀ ਐਸ਼ ਕਰਾਵਾਂ

ਰੱਬਾ ਕਰ ਦੇ ਐਨੇ ਜੋਗਾ ਕੇ ਸਾਰੇ ਖ਼ਵਾਬ ਪੂਰੇ ਕਰ ਪਾਵਾਂ।।

Baapu Quotes In Punjabi

ਹਰ ਰੀਝ ਪੂਰੀ ਹੁੰਦੀ ਸੀ

ਮੇਰੀਆਂ ਰੀਝਾਂ ਵੀ ਸੀ ਬੜੀਆਂ

ਓਹ ਮੌਜਾਂ ਭੁਲਣੀਆਂ ਨਹੀਂ

ਜੋ ਬਾਪੂ ਦੇ ਸਿਰ ਤੇ ਕਰੀਆਂ।।

father quotes in Punjabi photo

ਅੱਜ ਮਾੜੇ ਹਾਲਾਤ ਨੇ ਪਰ

ਇੱਕ ਦਿਨ ਵਾਰੀ ਸਾਡੀ ਵੀ ਆਉਣੀ ਆ

ਫ਼ਿਕਰ ਨਾ ਕਰ ਬਾਪੂ

ਪੁੱਤ ਤੇਰੇ ਨੇ ਇੱਕ ਦਿਨ ਅੱਤ ਕਰਾਉਣੀ ਆ।।

ਬੁੱਢੇ ਵਾਰੇ ਮਾ ਪਿਉ ਨੂੰ ਅਕਸਰ

ਪੁੱਤਰ ਛਡਦੇ ਵੇਖੇ ਨੇ

ਫਿਰ ਵੀ ਓਸ ਪੁੱਤਰ ਦੀ ਖੁਸ਼ੀ ਵਿੱਚ

ਓਹ ਮਾ ਪਿਉ ਹੱਸਦੇ ਵੇਖੇ ਨੇ।। 

ਹੱਥ ਫੜ ਕੇ ਨਾਲ ਮੈ ਉਸਦੇ ਜਾਂਦਾ ਸੀ

ਬਾਪੂ ਮੇਰਾ ਮੈਨੂੰ ਸਕੂਲ ਛੱਡ ਕੇ ਆਉਂਦਾ ਸੀ

ਦਿਨ ਰਾਤ ਮਿਹਨਤ ਕਰਦਾ ਮੇਰੇ ਲਈ

ਮੇਰਾ ਹਰ ਖ਼ਵਾਬ ਓਹ ਪੂਰਾ ਕਰਾਉਂਦਾ ਸੀ।।

ਜਿਸ ਮਾ ਪਿਉ ਨੇ ਪਾਲ ਪੋਸ ਕੇ ਵੱਡਾ ਕੀਤਾ ਤੁਹਾਨੂੰ

ਓਹਨਾ ਰੱਬ ਰੂਪੀ ਰੂਹਾਂ ਨੂੰ ਠੋਕਰ ਨਹੀਂ ਮਾਰੀ ਦਾ।।

Bapu Shayari In Punjabi

ਜਦੋਂ ਤੱਕ ਨਾਲ ਬਾਪੂ ਹੋਵੇ

ਕਦੇ ਨਾ ਅੱਖ ਰੋਂਦੀ ਏ

ਬਾਪੂ ਦੇ ਨਾਂ ਨਾਲ ਹੀ

ਦੁਨੀਆਂ ਤੇ ਪਹਿਚਾਣ ਹੁੰਦੀ ਏ।।

ਬਾਪੂ ਨੇ ਮਿਹਨਤ ਕਰਕੇ

ਮੈਨੂੰ ਬਹੁਤ ਪੜ੍ਹਾਇਆ

ਮੈਂ ਤਾਂ ਬਸ ਕੋਸ਼ਿਸ਼ ਕੀਤੀ

ਮਾ ਪਿਉ ਦੀਆਂ ਦੁਆਵਾਂ ਨੇ

ਮੈਨੂੰ ਕਾਮਯਾਬ ਬਣਾਇਆ।।

ਬੇਬੇ ਬਾਪੂ punjabi status

ਮਿਹਨਤ ਕਰ ਕਰ ਕੇ

ਮੇਰੀਆਂ ਫੀਸਾਂ ਭਰਦਾ ਰਿਹਾ

ਬਾਪੂ ਮੇਰੀ ਕਾਮਯਾਬੀ ਦੀਆਂ

ਦੁਆਵਾਂ ਕਰਦਾ ਰਿਹਾ।।

ਆਪ ਓਹ ਰੁੱਖੀ ਸੁੱਖੀ ਖਾ ਕੇ ਮੈਨੂੰ ਖਵਾਉਂਦਾ ਰਿਹਾ

ਦਿਨ ਰਾਤ ਕਰਕੇ ਮਿਹਨਤ ਮੈਨੂੰ ਪੜ੍ਹਾਉਂਦਾ ਰਿਹਾ।।

ਸ਼ੌਂਕ ਤਾਂ ਬਾਪੂ ਦੇ ਪੈਸਿਆਂ ਨਾਲ ਹੀ ਪੂਰੇ ਹੁੰਦੇ ਸੀ

ਆਪਣੀ ਕਮਾਈ ਨਾਲ ਤਾਂ ਗੁਜ਼ਾਰਾ ਹੀ ਹੁੰਦਾ ਐ।।

Father Shayari In Punjabi

ਮਿਹਨਤ ਨਹੀਂ ਛੱਡਣੀ

ਨਾ ਵਾਪਸ ਮੁੜ ਕੇ ਜਾਣਾ ਏ

ਬਾਪੂ ਨੂੰ ਹੋਵੇ ਮੇਰੇ ਉੱਤੇ ਮਾਣ

ਐਸਾ ਦਿਨ ਲਿਆਉਣਾ ਏ।।

ਬਾਪੂ ਨਾਲ ਖੜ ਜਾਵੇ ਤਾਂ

ਹੌਂਸਲਾ ਵੱਧ ਜਾਂਦਾ ਏ

ਮੇਰੀ ਮਾਂ ਦਾ ਸਿਰ ਤੇ ਰੱਖਿਆ ਹੱਥ

ਮੇਰੇ ਵਿੱਚ ਹਿੰਮਤ ਭਰ ਜਾਂਦਾ ਏ।।

Baapu Shayari

ਜਿਵੇਂ ਟੁੱਟਾ ਫ਼ੁੱਲ ਟਾਹਣੀ ਨਾਲ ਜੁੜਦਾ ਨਹੀਂ

ਮਾਂ ਪਿਓ ਦਾ ਕਰਜ਼ਾ ਪੁੱਤਾਂ ਕੋਲੋਂ ਕਦੇ ਮੁੜਦਾ ਨਹੀਂ।।

ਹੋ ਜਾਣ ਵੱਡੇ ਤਾਂ ਮਾ ਬਾਪ ਨੂੰ

ਇਹ ਕੁਝ ਨਾਂ ਜਾਣਦੇ ਨੇ

ਅੱਜਕਲ ਦਾ ਵਕ਼ਤ ਮਾੜਾ

ਮਾ ਬਾਪ ਨੂੰ ਬੱਚੇ ਠੋਕਰਾਂ ਮਾਰਦੇ ਨੇ।।

ਆਪਣੀਆਂ ਜਰੂਰਤਾਂ ਨੂੰ ਪਿੱਛੇ ਰੱਖਦਾ ਏ

ਘਰ ਦਾ ਸਾਰਾ ਬੋਝ ਚਕਦਾ ਏ

ਦਿਨ ਰਾਤ ਕਰਦਾ ਮਿਹਨਤ ਬਾਪੂ

ਪੁੱਤਰਾਂ ਨੂੰ ਫ਼ਿਕਰ ਨਾ ਹੋਣ ਦਿੰਦਾ ਕਿਸੇ ਗੱਲ ਦਾ ਏ।। 

Father Status In Punjabi

ਜਿਉਂਦਾ ਰਹੇ ਬਾਪੂ ਮੇਰਾ ਜੋ ਪੂਰੇ

ਕਰਦਾ ਏ ਮੇਰੇ ਸਾਰੇ ਚਾਅ

ਬਾਪੂ ਦੇ ਹੁੰਦਿਆਂ ਸਾਨੂੰ

ਫ਼ਿਕਰ ਨਹੀਂ ਕਿਸੇ ਗੱਲ ਦਾ।।

ਅੱਜ ਵਕ਼ਤ ਨਹੀਂ ਤੇਰੇ ਕੋਲ

ਬਾਪੂ ਦੇ ਨਾਲ ਬਹਿਣ ਦਾ

ਬਚਪਨ ਵਿੱਚ ਜ਼ਿੱਦ ਕਰਦਾ ਸੀ

ਬਾਪੂ ਨਾਲ ਰਹਿਣ ਦਾ।।

ਬਾਪੂ Punjabi Status

ਰੱਖੀ ਸਲਾਮਤ ਮੇਰੇ ਬਾਪੂ ਨੂੰ

ਕਦੇ ਕੋਈ ਤਕਲੀਫ਼ ਨਾ ਆਵੇ ਉਸਦੇ ਨੇੜੇ

ਮੇਰੀ ਇਹ ਹੀ ਇੱਕ ਅਰਦਾਸ ਦਾਤਿਆ

ਚਰਨਾ ਦੇ ਵਿੱਚ ਤੇਰੇ।।

ਪਿਤਾ ਹਰ ਧੀ ਦਾ ਪਹਿਲਾ ਪਿਆਰ ਹੁੰਦਾ ਏ

ਇੱਕ ਬਾਪੂ ਹੀ ਪੂਰਾ ਸੰਸਾਰ ਹੁੰਦਾ ਏ।।

ਰਹੇ ਚੜ੍ਹਦੀ ਕਲਾ ਚ ਮੇਰਾ ਬਾਪੂ ਦਾਤਿਆ

ਬਾਪੂ ਆਸਰੇ ਤਾਂ ਪੁੱਤਾਂ ਦੀ ਚੜ੍ਹਾਈ ਹੁੰਦੀ ਏ।।

Father Quotes In Punjabi

ਬਾਪੂ ਜ਼ਿੰਦਗੀ ਦਾ ਓਹ ਸੂਰਜ ਹੁੰਦਾ ਏ

ਜਿਸ ਦੇ ਗੁੱਸੇ ਤੋਂ ਡਰ ਜਰੂਰ ਲਗਦਾ ਏ

ਪਰ ਉਸ ਤੋਂ ਬਿਨ੍ਹਾਂ ਵੀ

ਜ਼ਿੰਦਗੀ ਵਿੱਚ ਹਨੇਰਾ ਹੁੰਦਾ ਏ।।

ਕਰਜ਼ਾ ਚਕ ਕੇ ਓਹਨੇ ਮੈਨੂੰ ਪੜ੍ਹਾਇਆ

ਮੇਰੀ ਹਰ ਇੱਕ ਰੀਝ ਨੂੰ ਸੀ ਪੁਗਾਇਆ

ਬਾਪੂ ਆਪਣੇ ਦਾ ਕਰਜ਼ ਨਹੀਂ ਚੁਕਾ ਸਕਦਾ

ਜਿਸ ਨੇ ਮੈਨੂੰ ਕਾਮਯਾਬ ਬਣਾਇਆ।।

Papa Quotes In Punjabi

ਜੋ ਕੀਤਾ ਮੇਰੇ ਬਾਪੂ ਨੇ ਮੇਰੇ ਲਈ

ਕਰ ਕੋਈ ਹੋਰ ਨਹੀਂ ਸਕਦਾ

ਬਾਪੂ ਦੇ ਅਹਿਸਾਨਾਂ ਦਾ ਕਰਜ਼

ਮੈਂ ਕਦੇ ਵੀ ਮੋੜ ਨਹੀਂ ਸਕਦਾ।।

ਬਾਪੂ punjabi status shayari

ਬਾਪੂ ਤੇਰੇ ਕਰਕੇ ਅੱਜ ਕਮਾਉਣ ਜੋਗਾ ਹੋ ਗਿਆ ਹਾਂ

ਟੌਹਰ ਨਾਲ ਜ਼ਿੰਦਗੀ ਜੀਊਣ ਜੋਗਾ ਹੋ ਗਿਆ ਹਾਂ।।

ਜੀਉਂਦਾ ਰਹੇ ਬਾਪੂ ਸਾਨੂੰ ਕੋਈ ਹੋਰ ਸਹਾਰਾ ਨਹੀਂ

ਬਾਪੂ ਤੋਂ ਜਿਆਦਾ ਸਾਨੂੰ ਕੋਈ ਹੋਰ ਪਿਆਰਾ ਨਹੀਂ।।

Papa Shayari In Punjabi

ਹਰ ਜਨਮ ਤੇਰਾ ਪੁੱਤਰ ਬਣ ਕੇ

ਮੈਂ ਆਉਣਾ ਚਾਹੁੰਦਾ ਹਾਂ

ਮੈਂ ਹੱਥ ਫੜ ਬਾਪੂ ਦਾ

ਜ਼ਿੰਦਗੀ ਬਿਤਾਉਣਾ ਚਾਹੁੰਦਾ ਹਾਂ।।

ਬਾਪੂ ਕੋਲੋਂ ਹੌਂਸਲਾ ਤੇ ਮਾ ਕੋਲੋਂ ਮਿਲਦਾ ਪਿਆਰ

ਮਿਹਰ ਰੱਖੀਂ ਰੱਬ ਇਹ ਹੀ ਨੇ ਮੇਰਾ ਸੰਸਾਰ।।

ਬਾਪੂ punjabi status

ਕੁੱਝ ਕਰਨਾ ਐਸਾ ਕਿ

ਬਾਪੂ ਦਾ ਸਿਰ ਉੱਚਾ ਹੋ ਜਾਣਾ ਏ

ਇਸ ਦਿਨ ਤੋਂ ਪਹਿਲਾਂ

ਸਾਨੂੰ ਚੈਨ ਨਾ ਆਉਣਾ ਏ।।

ਅੱਕ ਗਿਆ ਬਾਪੂ ਸਾਨੂੰ ਕੰਮ ਦੱਸ ਦੱਸ ਕੇ

ਸਿਰੇ ਦੇ ਆਂ ਢੀਠ ਬਸ ਸਾਰ ਦਈਏ ਹੱਸ ਕੇ।।

ਜੰਮਿਆ ਸੀ ਜਦੋਂ ਮੈਂ ਪੰਘੂੜੇ ਵਿਚ ਪਿਆ ਸੀ,

ਰੋਂਦੇ ਦੇਖ ਬਾਪੂ ਜੀ ਨੇ ਹੱਥਾਂ ਵਿਚ ਚੱਕ ਲਿਆ ਸੀ।।

Punjabi Status For Father

ਮਾ ਬਾਪ ਦੇ ਅੱਗੋਂ ਕਦੇ

ਜ਼ੁਬਾਨ ਨਹੀਂ ਚਲਾਈ ਦਾ

ਰੱਬ ਦਾ ਰੂਪ ਹੁੰਦੇ ਨੇ ਮਾਪੇ

ਇਹਨਾਂ ਦਾ ਦਿਲ ਨਹੀਂ ਦੁਖਾਈਦਾ।।

ਬਾਪੂ punjabi status 2 lines

ਕਦਰ ਕਰੋ ਇਹਨਾਂ ਬਜ਼ੁਰਗਾਂ ਦੀ

ਕਿਓਂਕਿ ਇਹਨਾਂ ਦੇ ਕਦਮਾਂ ਵਿਚ ਹੀ

ਹੁੰਦੀ ਹੈ ਰਾਹ ਸਵਰਗਾਂ ਦੀ।।

ਬਜ਼ੁਰਗ ਮਾਂ ਬਾਪ ਦਾ ਘਰ ਵਿੱਚ ਹੋਣਾ ਹੀ

ਹੌਂਸਲਾ ਵਧਾ ਦਿੰਦਾ ਏ

ਜਦੋਂ ਕਹਿ ਦੇਵੇ ਬਾਪੂ ਕਿ ਫ਼ਿਕਰ ਨਾ ਕਰ ਪੁੱਤਰ

ਤਾਂ ਜ਼ਿੰਦਗੀ ਵਿੱਚ ਕੋਈ ਦੁੱਖ ਨਾ ਰਹਿੰਦਾ ਏ।।

ਬਾਪੂ punjabi status sad

ਮੇਰਾ ਸਾਰਾ ਸੰਸਾਰ ਬਰਬਾਦ ਜੇਹਾ ਹੋ ਗਿਆ

ਜਦੋਂ ਦਾ ਰੱਬਾ ਤੂੰ ਬਾਪੂ ਮੇਰਾ ਖੋ ਗਿਆ।।

ਜਿਉਂਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਡ ਨੂੰ

ਭੋਰਾ ਨਾ ਫ਼ਿਕਰ ਇਸ ਨਿੱਕੀ ਜਿਹੀ ਜਿੰਦ ਨੂੰ।।